Breaking News

Recent Posts

 • ਸਿੱਖ ਨੌਜਵਾਨਾਂ ਦਾ ਭਵਿੱਖ-ਆਰਥਿਕ ਪੱਖ-ਪ੍ਰੋ. ਇੰਦਰ ਸਿੰਘ ਘੱਗਾ

  ਸਿੱਖ ਨੌਜਵਾਨਾਂ ਦਾ ਭਵਿੱਖ-ਆਰਥਿਕ ਪੱਖ-ਪ੍ਰੋ. ਇੰਦਰ ਸਿੰਘ ਘੱਗਾ

  ਸਿੱਖ ਨੌਜਵਾਨਾਂ ਦਾ ਭਵਿੱਖ-ਆਰਥਿਕ ਪੱਖ-ਪ੍ਰੋ. ਇੰਦਰ ਸਿੰਘ ਘੱਗਾ ਸੰਸਾਰੀ ਜੀਵ ਲਈ ਪ੍ਰਮੁੱਖ ਜਜ਼ਬਾ ਹੈ ਆਪਣੀ ਜਾਨ ਦੀ ਸਲਾਮਤੀ। ਤਨ ਮਹਿਫੂਜ ਹੋ ਜਾਣ ਦੀ ਤਸੱਲੀ ਤੋਂ ਬਾਅਦ ਪਹਿਲੀ ਲੋੜ ਹੈ ਸਰੀਰ ਲਈ ਭੋਜਨ। ਅੱਗੋਂ ਖ਼ੁਰਾਕ ਪੈਦਾਵਰੀ ਲਈ ਲੋੜੀਂਦੇ ਰੁਜ਼ਗਾਰ ਪੱਖੀ ਸਾਧਨ। ਭੁੱਖੇ ਪੇਟ ਵਾਲੇ ਕਿਸੇ ਵਿਅਕਤੀ ਨੂੰ ਸੇਵਾ ਜਾਂ ਸਿਮਰਨ ਕਰਨ ਲਈ ਕਹਿਣਾ ਇੱਕ ਮਜ਼ਾਕ ਤੋਂ ਵੱਧ ਕੁਝ ਨਹੀਂ। ਸੰਸਾਰੀ ਲੋੜਾਂ ਜਾਂ ਆਰਥਕ ਪੱਖ ਨੂੰ ਸਤਿਗੁਰੂ ਸਾਹਿਬਾਨ ਨੇ ਕਦੀ ਭੀ ਅਣਗੌਲਿਆਂ ਨਹੀਂ ਕੀਤਾ। ਗੁਰੂ ਘਰਾਂ ਨਾਲ ਲੰਗਰ ਸਦਾ ਤੋਂ ਚੱਲਦੇ ਆ ਰਹੇ ਹਨ। ਜਿਥੇ ਹਰ ਆਏ ਪ੍ਰਾਣੀ ਦੀ ਸਰੀਰਕ ਲੋੜ ਪੂਰੀ ਕੀਤੀ ਜਾਂਦੀ ਹੈ। ਪ੍ਰਸ਼ਾਦਿ ਛਕਣ ਤੋਂ ਬਾਅਦ ਹੀ ਆਤਮਕ ਤ੍ਰਿਪਤੀ ਦੀ ਗੱਲ ਟੁਰਦੀ ਹੈ। ਮਾਰਕਸ ਨੇ ਤਾਂ ਆਰਥਿਕਤਾ ਨੂੰ ਹੀ ਜਿੰਦਗੀ ਦੇ ਹਰ ਪਹਿਲੂ ਤੇ ਭਾਰੂ ਦੱਸਿਆ ਹੈ। ਇਨਸਾਨੀ ਇੱਜ਼ਤ ਆਬਰੂ, ਸਰੀਰਕ ਦਿੱਖ ਅਤੇ ਤੰਦਰੁਸਤੀ, ਮਾਨਸਿਕ ਬਣਤਰ, ਰਹਿਣ-ਸਹਿਣ ਦਾ ਢੰਗ, ਕਿਸੇ ਨਾ ਕਿਸੇ ਰੂਪ ਵਿਚ ਆਰਥਿਕਤਾ ਨਾਲ ਜਾ ਜੁੜਦਾ ਹੈ। ਆਰਥਿਕਤਾ ਕਿਰਤ ਨਾਲ ਡੂੰਘਾ ਸਬੰਧ ਰੱਖਦੀ ਹੈ। ਇਸੇ ਲਈ ਸਤਿਗੁਰੂ ਜੀ ਨੇ ‘‘ਧਰਮ ਦੀ ਕਿਰਤ ਕਰਨ ਤੇੂ ਬਹੁਤ ਜ਼ੋਰ ਦਿੱਤਾ ਹੈ। ਧਰਮ ਦੀ ਕਿਰਤ ਦਾ ਸਬੰਧ ਅੱਗੋਂ ਅਧਿਆਤਮਿਕਤਾ ਨਾਲ ਇੱਕ ਮਿੱਕ ਹੋਇਆ ਪ੍ਰਤੀਤ ਹੁੰਦਾ ਹੈ। ਜਦੋਂ ਸਿੱਖ ਸੰਗਤਾਂ ਦੇ ਨਾਮ ਸਤਿਗੁਰੂ ਸਾਹਿਬਾਨ ਵੱਲੋਂ ਲਿਖੇ ਹੁਕਮਨਾਮੇ ਪੜ੍ਹੀਦੇ ਹਨ, ਉਨ੍ਹਾਂ ਵਿਚ ਧਰਮ ਉਪਦੇਸ਼ ਦੇ ਨਾਲ ਇਹ ਲਿਖਿਆ ਭੀ ਮਿਲਦਾ ਹੈ – ‘‘ਗੁਰੁ ਗੁਰੂ ਜਪਣਾ, ਸਰਬ ਸੰਗਤ ਰੁਜ਼ਗਾਰ ਬਹੁਤ ਹੋਵੇਗਾ। ਗੁਰੂ ਰਾਖੇਗਾ, ਰੁਜ਼ਗਾਰ ਕੀ ਕਾਈ ਕਮੀ ਨਾਹੀ ਹੋਵੇਗੀ।ੂ ਵਿਗਿਆਨ ਵੱਲੋਂ ਨਿੱਤ ਨਵੀਆਂ ਮਸ਼ੀਨਾਂ ਦੀ ਕਾਢ ਕਰਕੇ, ਇਕੋ ਮਸ਼ੀਨ ਨਾਲ ਬਹੁਤ ਸਾਰੇ ਆਦਮੀਆਂ ਵਾਲਾ ਕੰਮ ਕਰ ਦਿੱਤਾ ਜਾਂਦਾ ਹੈ। ਇਸ ਬੇ-ਰੁਜ਼ਗਾਰੀ ਵਿਚ ਵਾਧਾ ਤਾਂ ਹੋਵੇਗਾ ਹੀ, ਪਰ ਜਦੋਂ ਸਰਕਾਰਾਂ ਭੀ ਨੌਜਵਾਨਾਂ ਦੇ ਭਵਿੱਖ ਪ੍ਰਤੀ ਲਾਪ੍ਰਵਾਹ ਹੋਣ, ਤਦੋਂ ਸਥਿਤੀ ਹੋਰ ਗੰਭੀਰ ਬਣ ਜਾਂਦੀ ਹੈ। ਸਰਕਾਰੀ ਖੇਤਰ ਦੀਆਂ ਨੌਕਰੀਆਂ ਵਿਚ ਰੁਜ਼ਗਾਰ ਦੇ ਮੌਕੇ ਨਾਂਹ ਦੇ ਬਰਾਬਰ ਹੋਣ ਕਰਕੇ, ਸਿੱਖ ਗੱਭਰੂਆਂ ਨੂੰ ਆਪਣਾ ਭਵਿੱਖ ਅੰਧਕਾਰ ਵਿਚ ਡੁੱਬਿਆ ਪ੍ਰਤੀਤ ਹੁੰਦਾ ਹੈ। ਜ਼ਿੰਦਗੀ ਬੋਝਲ ਜਿਹੀ ਅਤੇ ਫਜੂਲ ਦਿੱਸਣ ਲੱਗ ਪੈਂਦੀ ਹੈ। ਇਸ ਜੁਆਨੀ ਦੀ ਅੱਥਰੀ ਉਮਰੇ ਦਰਿਆਵਾਂ ਦਾ ਮੁਹਾਣ ਮੋੜ ਦੇਣ ਦੀ, ਹਿਮਾਲਾ ਨੂੰ ਚੀਰ ਸੁੱਟਣ ਦੀ, ਧਰਤੀ ਨੂੰ ਪਲਟ ਦੇਣ ਦੀ, ਅਸਮਾਨ ਵਿਚ ਟਾਕੀਆਂ ਲਾ ਦੇਣ ਦੀ ਸ਼ਕਤੀ ਠਾਠਾਂ ਮਾਰ ਰਹੀ ਹੁੰਦੀ ਹੈ। ਕੋਈ ਉਚਿਤ ਅਗਵਾਈ ਨਾ ਮਿਲਣ ਕਰਕੇ ਸਾਰੀ ਸਮਰੱਥਾ ਘੱਟੇ ਰੁਲ ਜਾਂਦੀ ਹੈ। ਅਜਿਹੇ ਮਾਯੂਸੀ ਦੇ ਆਲਮ ਵਿਚ ਡੁੱਬਿਆ ਨੌਜਵਾਨ, ਆਪਣਾ ਭੀ ਤੇ ਸਮਾਜ ਦਾ ਭੀ, ਬਹੁਤ ਨੁਕਸਾਨ ਕਰ ਦਿੰਦਾ ਹੈ। ਅਜਿਹੇ ਹਾਲਾਤ ਦਾ ਦੁਖਦਾਈ ਨਤੀਜਾ ਸਿੱਖ ਸਮਾਜ ਚੰਗੀ ਤਰ੍ਹਾਂ ਵੇਖ ਚੁੱਕਿਆ ਹੈ। ਪਤਿਤਪੁਣੇ ਦੀ ਲਹਿਰ ਚੱਲ ਪੈਣ ਦਾ ਇੱਕ ਕਾਰਨ ਇਹ ਭੀ ਹੈ ਕਿ ਸਿੱਖ ਨੌਜਵਾਨ ਚਾਰੇ ਪਾਸਿਓਂ ਹਾਰ ਟੁੱਟ ਚੁਕਿਆ ਹੈ, ਨਿਰਾਸ਼ ਹੈ। ਅਜਿਹੀ ਅੰਧਕਾਰ ਭਰੀ ਅਤੇ ਅਨਿਸਚਤਤਾ ਦੀ ਹਾਲਤ ਵਿਚੋਂ ਉਭਾਰਨ ਲਈ, ਨੌਜਵਾਨਾਂ ਨੂੰ ਹੌਸਲਾ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ, ਕੁੱਝ ਸੁਝਾਅ ਸੰਗਤਾਂ ਤੇ ਪ੍ਰਬੰਧਕਾਂ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਮਰਥਾਵਾਨਾਂ ਦਾ, ਪੰਥ ਵਿਚ ਕੋਈ ਤੋਟਾ ਨਹੀਂ ਹੈ। ਕੁੱਝ ਅਦਾਰੇ ਚੱਲ ਭੀ ਰਹੇ ਹਨ, ਹੋਰ ਵੱਡਾ ਹੰਭਲਾ ਮਾਰਨ ਦੀ ਜ਼ਰੂਰਤ ਹੈ। ਆਪਣੇ ਧੰਨਭਾਗ ਸਮਝਾਂਗਾ ਅਗਰ ਕਿਸੇ ਗੁਰਸਿੱਖ ਜਾਂ ਸਿੱਖ ਸੰਸਥਾਵਾਂ ... Read More »
 • ਇਸ਼ਕ ਹਕੀਕੀ ਵਾਲਾ ਪੰਜਾਬ ਕਿਸ ਰਾਹ?-ਪ੍ਰੋ. ਇੰਦਰ ਸਿੰਘ ਘੱਗਾ

  ਇਸ਼ਕ ਹਕੀਕੀ ਵਾਲਾ ਪੰਜਾਬ ਕਿਸ ਰਾਹ?-ਪ੍ਰੋ. ਇੰਦਰ ਸਿੰਘ ਘੱਗਾ

 • ਬਾਬਾ ਫਿਰਿ ਮਕੇ ਗਇਆ…ਪ੍ਰੋ. ਇੰਦਰ ਸਿੰਘ ਘੱਗਾ

  ਬਾਬਾ ਫਿਰਿ ਮਕੇ ਗਇਆ…ਪ੍ਰੋ. ਇੰਦਰ ਸਿੰਘ ਘੱਗਾ

 • ‘ਧਰਮ ਵਿਦਿਆ’ ਬੱਚਿਆਂ ਲਈ ਕਿ ਮਾਤਾ-ਪਿਤਾ ਲਈ? ਪ੍ਰੋ. ਇੰਦਰ ਸਿੰਘ ਘੱਗਾ

  ‘ਧਰਮ ਵਿਦਿਆ’ ਬੱਚਿਆਂ ਲਈ ਕਿ ਮਾਤਾ-ਪਿਤਾ ਲਈ? ਪ੍ਰੋ. ਇੰਦਰ ਸਿੰਘ ਘੱਗਾ

 • ਸਾਕਾ ਸਰਹੰਦ-ਪ੍ਰੋ. ਇੰਦਰ ਸਿੰਘ ਘੱਗਾ

  ਸਾਕਾ ਸਰਹੰਦ-ਪ੍ਰੋ. ਇੰਦਰ ਸਿੰਘ ਘੱਗਾ